Sunday, July 26, 2020

ਵੋਟ


ਹੌਸਲਾ ਕੀਤਾ ਸੱਚੀ ਗੱਲ ਕਹਿਣ ਦਾ,

ਗਿਆ ਵੇਲਾ ਲੋਕੋ ਹੱਕ ਲੈਣ ਦਾ,

ਪਿੰਡ ਵਿੱਚ ਰਹਿ ਕੇ ਇੱਜਤ ਕਮਾਈ ਦੀ,

ਨਸ਼ਿਆਂ ਦੇ ਸਿਰ ਤੇ ਨੀ ਵੋਟ ਪਾਈ ਦੀ.....

 

ਧਰਮਾਂ ਵੜ ਕੇ ਨੀ ਪੰਚ ਚੁਣੀ ਦਾ,

ਖਹਿਬਾਜ਼ੀ ਨੀ ਸਰਪੰਚ ਚੁਣੀ ਦਾ, ਮਾਰ ਕੇ ਜ਼ਮੀਰ ਅਣਖ ਨੀ ਵਿਖਾਈ ਦੀ...

ਨਸ਼ਿਆਂ ਦੇ ਸਿਰ ਤੇ ਨੀ ਵੋਟ ਪਾਈ ਦੀ.....

 

ਪੱਕਾ ਹੋਵੇ ਜੇ ਇਰਾਦਾ ਤਾਹੀਂਓ  ਚੋਣ ਲੜੀਏ,

ਵੋਟਾਂ ਤੋੜਨ ਲਈ ਨਾ ਜਾ ਕੇ ਖੜੀਏ,

ਸਾਕਿਆਂ  ਫੁੱਟ ਨਹੀਂ ਪਵਾਈ ਦੀ...

ਨਸ਼ਿਆਂ ਦੇ ਸਿਰ ਤੇ ਨੀ ਵੋਟ ਪਾਈ ਦੀ...

 

ਤਕੜੇ ਦੇ ਪਿੱਛੇ ਨਹੀਂਓ ਮਾੜਾ ਛੱਡੀ ਦਾ,

ਇੰਤਜ਼ਾਰ ਕਰੀਏ ਨਾ ਕਾਰ ---ਗੱਡੀ ਦਾ,

ਹੱਕਾਂ ਨੂੰ ਪਛਾਣ ਗੱਲ ਸਿਰੇ ਲਾਈ ਦੀ...

ਨਸ਼ਿਆਂ ਦੇ ਸਿਰ ਤੇ ਨੀ ਵੋਟ ਪਾਈ ਦੀ...

 

ਦਿਖਾਵੇ ਲਈ ਕਦੇ ਨੀ ਟਾਈਮ ਪਾਸ ਕਰੀ ਦਾ,

ਨੇਕੀ ਨਾਲ ਪਿੰਡ ਦਾ ਵਿਕਾਸ ਕਰੀ ਦਾ,

`ਸ਼ਾਮ ´ਕਰੀਏ ਸਿਰਫ਼ ਪਿੰਡ ਦੀ ਚੜਾਈ  ਦੀ...

ਨਸ਼ਿਆਂ ਦੇ ਸਿਰ ਤੇ ਨੀ ਵੋਟ ਪਾਈ ਦੀ..... 

By: MS. BIMALJIT KAUR


No comments:

Post a Comment

Good Conversation

Conversation is indeed the most easy teachable for all arts. All you need to do in order need to do To became a good conversatio...