ਸੁਣ ਸਿੰਘਾਂ! ਮੈਂ ਦਸਤਾਰ ਹਾਂ,
ਬਾਦਸ਼ਾਹਤ ਦਾ ਅਹਿਸਾਸ ਹਾਂ।
ਸਿੱਖੀ ਦਾ ਮੈਂ ਮਾਨ 'ਤੇ,
ਹਿੱਸਾ ਇਕ ਖਾਸ ਹਾਂ।
ਸੰਘਰਸ਼ਮਈ ਇਤਿਹਾਸ ਦੀ ਮੈਂ ਦਾਸਤਾਨ ਹਾਂ
ਤੇਰੇ ਸਿਰ ਦਾ ਤਾਜ ਤੇ, ਤੇਰੀ ਪਹਿਚਾਣ ਹਾਂ।
ਪੰਜਵੇਂ ਗੁਰੂ ਦੇ ਨਾਲ ਮੈਂ,
ਤੱਤੀ ਤਵੀ ਤੇ ਬੈਠੀ ਸੀ।
ਤੱਪਦੀ ਰੇਤਾਂ ਨੂੰ ਵੀ ਜਿਸ ਹਿਰਦੇ ਨੇ ਠੰਢ ਵਰਤਾਈ ਸੀ।
ਇਤਿਹਾਸ ਦੀ ਹਰ ਗੱਲ ਮੈਂ,
ਆਪਣੇ ਤੇ ਹੰਢਾਈ ਹੈ।
"ਦਸਤਾਰ-ਏ-ਖਾਲਸਾ" ਸਾਜ਼
ਦਸ਼ਮੇਸ਼ ਮਾਨਤਾ ਮੈਨੂੰ ਦੁਆਈ ਹੈ।
Ms. Kulwinder Kaur
No comments:
Post a Comment