ਲਫਜ਼ ਵੀ ਘੱਟ ਪੈ ਜਾਂਦੇ ਐ ਮਾਂ ਬਾਰੇ ਲਿਖਣਾ ਚਾਹੁੰਦੀ,
ਮਾਂ ਰੱਬ ਦਾ ਨਾਮ ਹੈ ਦੂਜਾ ਦੁਨੀਆ ਸਾਰੀ ਏ ਕਹਿੰਦੀ।
ਦੁੱਖ-ਤਕਲੀਫ਼ਾਂ ਸਾਡੇ ਹਿੱਸੇ ਦੀਆਂ ਮਾਂ ਆਪਣੇ ਤੇ ਲੈ ਲੈਂਦੀ,
ਸੁਖੀ ਵਸਦਾ ਰਹੇ ਮੇਰਾ ਬੱਚਾ ਏਹੋ ਕਹਿੰਦੀ ਰਹਿੰਦੀ।
ਦੇਖੇ ਬਿਨਾਂ ਆਪਣੇ ਜਿਗਰ ਦੇ ਟੁਕੜੇ ਨੂੰ ਉਹਦੇ ਠੰਢ ਕਾਲਜੇ ਪੈਂਦੀ,
ਬੱਚੇ ਵਲ ਆਉਂਦਿਆਂ ਤੱਤੀਆਂ ਹਵਾਵਾਂ ਅੱਗੇ ਹੋ ਕੇ ਸਹਿੰਦੀ।
ਬੱਸ ਇਹੀ ਕਹਿਣਾ ਚਾਹਵਾਂਗੀ ਕਿ ਉਸ ਅੰਮੀ ਨੂੰ ਨਾ ਮਨੋਂ ਵਿਸਾਰਿਓ।
ਸਾਡੇ ਲਈ ਫਰਜ਼ ਬੜੇ ਨਿਭਾਏ ਨੇ,ਜਿਨ੍ਹਾਂ ਹੋ ਸਕੇ ਉਸ ਮਾਂ ਦਾ ਕਰਜ ਉਤਾਰਿੳ।
ਮਾਂ ਜਿੰਦਗੀ ਦੀ ਠੰਢੀ ਛਾਂ, ਮਾਂ ਨੂੰ ਨਾ ਫਿਟਕਾਰਿਉ
ਮਾਂ ਨੂੰ ਨਾ ਫਿਟਕਾਰਿਉ, ਮਾਂ ਨੂੰ ਨਾ ਫਿਟਕਾਰਿਉ।
By:: Ms. Raminder Kaur
No comments:
Post a Comment