ਜਿੰਦਗੀ ਲੰਮੀ ਨਹੀ ਹੁੰਦੀ ਬਹੁਤੀ,
ਦੁੱਖ ਲੱਗ ਜਾਵੇ ਤਾ ਲੰਮੀ ਬਹੁਤ ਲੱਗਦੀ ਏ,
ਇਹ ਦੁਨੀਆ ਮੋਕਾ ਭਾਲੇ ਲੁੱਟਣ ਦਾ,
ਮੋਕਾ ਮਿਲਦਿਆ ਹੀ ਲੁੱਟਦੀ ਹੈ,
ਗੁੱਡੀ ਚੜੇ ਅੰਬਰ ਤੇ ਤਾ ਬਹੁਤ ਖੁਸ਼ੀ ਮਿਲਦੀ,
ਬਾਕੀ ਤਾ ਦੁਨੀਆ ਅੰਦਰੋ ਅੰਦਰ ਬਹੁਤ ਹੀ ਸਕਦੀ ਏ,
ਬਹੁਤ ਖੁਸ਼ ਨਸੀਬ ਹੁੰਦੇ ਨੇ ਉਹ ਮਾਪੇ,
ਜਿਹਨਾਂ ਦੀ ਔਲਾਦ ਰੋਕਣ ਤੇ ਖੜੀ ਏ,
ਮਾਂ ਦਾ ਦੁੱਧ ਬੱਚੇ ਲਈ ਹੋਵੇ ਅੰਮ੍ਰਿਤ ਵਰਗਾ,
ਮਾਂ ਦੇ ਹੱਥ ਦੀ ਰੋਟੀ ਨਾਲ ਹੀ ਭੁੱਖ ਭੱਜਦੀ ਏ,
ਜਿਸ ਘਰ ਵਿਚ ਨਾ ਹੋਵੇ ਸੁੱਖ ਸ਼ਾਂਤੀ,
ਉਹਦੇ ਅੱਗੇ ਕੁਲੀ ਵੀ ਵੱਡੀ ਲੱਗਦੀ ਹੈ,
ਫੁੱਲ ਖੜਿਆ ਤਾ ਲੱਗਦਾ ਬਹੁਤ ਸੋਹਣਾ,
ਟੁੱਟ ਜਾਵੇ ਤਾ ਪਲਾਂ ਵਿਚ ਹੀ ਸੁੱਕ ਜਾਂਦਾ,
ਮੂੰਹ ਮਿੱਠਾ ਜਦੋ ਦਸੇ ਅਸਲੀ ਚਿਹਰਾ,
ਜਣਾ ਖਾਣਾ ਵੀ ਉਹਦੇ ਤੇ ਥੁੱਕ ਜਾਦਾ,
ੳ ਬੰਦਿਆ ਮਾਣ ਨਾ ਕਰੀ ਮਿੱਟੀ ਦੇ ਸਰੀਰ ਦਾ ,
ਇਹਦਾ ਸਫਰ ਸ਼ਮਸ਼ੇਰ ਤੇ ਜਾਕੇ ਮੁੱਕ ਜਾਦਾ।
ਜਿੰਦਗੀ ਲੰਮੀ ਨਹੀ ਹੁੰਦੀ ਬਹੁਤੀ,
ਦੁੱਖ ਲੱਗ ਜਾਵੇ ਤਾ ਲੰਮੀ ਬਹੁਤ ਲੱਗਦੀ ਏ,
ਇਹ ਦੁਨੀਆ ਮੋਕਾ ਭਾਲੇ ਲੁੱਟਣ ਦਾ,
ਮੋਕਾ ਮਿਲਦਿਆ ਹੀ ਲੁੱਟਦੀ ਹੈ,
ਗੁੱਡੀ ਚੜੇ ਅੰਬਰ ਤੇ ਤਾ ਬਹੁਤ ਖੁਸ਼ੀ ਮਿਲਦੀ,
ਬਾਕੀ ਤਾ ਦੁਨੀਆ ਅੰਦਰੋ ਅੰਦਰ ਬਹੁਤ ਹੀ ਸਕਦੀ ਏ,
ਬਹੁਤ ਖੁਸ਼ ਨਸੀਬ ਹੁੰਦੇ ਨੇ ਉਹ ਮਾਪੇ,
ਜਿਹਨਾਂ ਦੀ ਔਲਾਦ ਰੋਕਣ ਤੇ ਖੜੀ ਏ,
ਮਾਂ ਦਾ ਦੁੱਧ ਬੱਚੇ ਲਈ ਹੋਵੇ ਅੰਮ੍ਰਿਤ ਵਰਗਾ,
ਮਾਂ ਦੇ ਹੱਥ ਦੀ ਰੋਟੀ ਨਾਲ ਹੀ ਭੁੱਖ ਭੱਜਦੀ ਏ,
ਜਿਸ ਘਰ ਵਿਚ ਨਾ ਹੋਵੇ ਸੁੱਖ ਸ਼ਾਂਤੀ,
ਉਹਦੇ ਅੱਗੇ ਕੁਲੀ ਵੀ ਵੱਡੀ ਲੱਗਦੀ ਹੈ,
ਫੁੱਲ ਖੜਿਆ ਤਾ ਲੱਗਦਾ ਬਹੁਤ ਸੋਹਣਾ,
ਟੁੱਟ ਜਾਵੇ ਤਾ ਪਲਾਂ ਵਿਚ ਹੀ ਸੁੱਕ ਜਾਂਦਾ,
ਮੂੰਹ ਮਿੱਠਾ ਜਦੋ ਦਸੇ ਅਸਲੀ ਚਿਹਰਾ,
ਜਣਾ ਖਾਣਾ ਵੀ ਉਹਦੇ ਤੇ ਥੁੱਕ ਜਾਦਾ,
ੳ ਬੰਦਿਆ ਮਾਣ ਨਾ ਕਰੀ ਮਿੱਟੀ ਦੇ ਸਰੀਰ ਦਾ ,
ਇਹਦਾ ਸਫਰ ਸ਼ਮਸ਼ਾਨ ਤੇ ਜਾਕੇ ਮੁੱਕ ਜਾਦਾ।
By: Ms. Raminder Kaur
No comments:
Post a Comment