Sunday, May 9, 2021

ਮਾਂ

ਮਾਂ ਖੁਸ਼ ਸੀ ਬਹੁਤ ਹੋਈ
ਜਦ ਦਾਤੇ ਪੁੱਤ ਦੀ ਦਾਤ ਸੀ ਦਿੱਤੀ 
ਕੌਣ ਜਾਣਦਾ ਸੀ ਪੁੱਤ ਕਿਹੜੇ ਰੰਗ ਵਿਖਾਊ
ਮਾਂ ਨੇ ਤਾ ਪੀੜਾ ਦੇ ਕੇ ਦਿੱਤਾ ਸੀ ਜਨਮ

ਮਾਂ ਓਦੋਂ ਵੀ ਸੀ ਰੋਂਦੀ
ਜਦ ਧੀ ਜੰਮਣ ਦਾ ਡਰ ਸੀ
ਮਾਂ ਅੱਜ ਵੀ ਏ ਰੋਂਦੀ
ਜੱਦ ਪੁੱਤ ਦੇ ਮੋਹ ਨੂੰ ਮਾਰੀ ਸੀ ਧੀ

ਮਾਂ ਓਦੋਂ ਵੀ ਸੀ ਰੋਂਦੀ 
ਜੱਦ ਪੁੱਤ ਰੋਟੀ ਨਹੀਂ ਸੀ ਖਾਂਦਾ
ਮਾਂ ਅੱਜ ਵੀ ਏ ਰੋਂਦੀ
ਜੱਦ ਪੁੱਤ ਰੋਟੀ ਨਹੀਂ ਖਵਾਉਂਦਾ

ਮਾਂ ਓਦੋਂ ਵੀ ਸੀ ਰੋਂਦੀ 
ਜੱਦ ਸੁਪਨਾ ਪੁੱਤ ਦਾ ਸੀ ਟੁੱਟ ਜਾਂਦਾ 
ਮਾਂ ਅੱਜ ਵੀ ਏ ਰੋਂਦੀ
ਜੱਦ ਪੁੱਤ ਸੁਪਨੇ ਚ ਵੀ ਮਾਂ ਵੇਖ ਨਹੀਂ ਸੁਖਾਉਂਦਾ

ਮਾਂ ਓਦੋਂ ਵੀ ਸੀ ਰੋਂਦੀ 
ਜੱਦ ਬੇਗਾਨੇ ਪੁੱਤ ਨੂੰ ਸੀ ਮਾੜਾ ਕਹਿ ਜਾਂਦੇ 
ਮਾਂ ਅੱਜ ਵੀ ਏ ਰੋਂਦੀ 
ਜੱਦ ਆਪਣਾ ਪੁੱਤ ਬੇਗਾਨਿਆਂ ਸਾਹਮਣੇ 
ਜੁੱਤੀ ਲੈ ਕੇ ਪੈ ਜਾਂਦਾ

By: Ms. Harmeet Kaur

No comments:

Post a Comment

Good Conversation

Conversation is indeed the most easy teachable for all arts. All you need to do in order need to do To became a good conversatio...