ਬਾਪੂ ਤੇਰੇ ਤੁਰ ਜਾਣ ਪਿੱਛੋਂ ਘਰ ਸੁੰਨਾ ਸੁੰਨਾ ਰਹਿ ਗਿਆ,
ਹਾਲ ਹੋਇਆ ਮੇਰਾ ਬੋਟ ਵਾਲਾ ਜਿਹਦਾ ਆਲਣਾ ਹਨੇਰੀ ਵਿੱਚ ਢਹਿ ਗਿਆ,
ਆਸਰਾ ਸੀ ਤੇਰਾ ਰੱਬ ਵਰਗਾ
ਰੱਬ ਦੁਸ਼ਮਣ ਬਣ ਰਹਿ ਗਿਆ,
ਅੱਜ ਅੱਖ ਮੇਰੀ ਰੋਈ ਬਹੁਤ ਜ਼ਿਆਦਾ ਜਦੋਂ ਤੇਰਾ ਲਿਆਦਾਂ ਸਮਾਨ ਨਜ਼ਰੀਂ ਪੈ ਗਿਆ,
ਮੇਰੇ ਕੱਪੜਿਆਂ ਚੋਂ ਆਉਂਦੀ ਮਹਿਕ ਤੇਰੀ , ਤੈਨੂ ਹਵਾਵਾਂ ਚੋਂ ਲੱਭਦੀ ਰਹਿ ਗਈ,
ਤੇਰੇ ਪਾਏ ਪੂਰਨਿਆਂ ਤੇ ਤੁਰ ਪਈ ਧੀ ਤੇਰੀ ਰਾਤੀਂ ਆ ਸੁਪਨੇ ਅੰਦਰ ਸ਼ਾਬਾਸ਼ ਮੈਨੂੰ ਕਹਿ ਗਿਆ
ਹਰਵਿੰਦਰ ਕੌਰ
No comments:
Post a Comment