ਅਸਲ ਵਿੱਚ ਧਰਮ ਦਾ ਸੰਬੰਧ ਮਨੁੱਖ ਨੂੰ ਚੰਗੇ ਇਨਸਾਨ ਬਣਾਉਣਾ ਹੈ । ਧਰਮ ਕੋਈ ਵੀ ਹੋਵੇ ਉਸ ਦਾ ਪਹਿਲਾ ਜਾਂ ਮੁੱਢਲਾ ਉਦੇਸ਼ ਮਨੁੱਖ ਅੰਦਰ ਇੱਕ ਚੰਗੇ ਇਨਸਾਨ ਦੇ ਗੁਣ ਪੈਦਾ ਕਰਕੇ ਇੱਕ ਵਧੀਆ ਸਮਾਜ ਸਿਰਜਣਾ ਹੁੰਦਾ ਹੈ । ਪਰ ਅੱਜ ਦੀ ਸਭ ਤੋਂ ਵੱਡੀ ਤ੍ਰਾਸਦੀ ਇਹ ਹੈ ਕਿ ਅੱਜ ਮਨੁੱਖ ਧਰਮੀ ਤਾਂ ਬਣ ਗਿਆ ਹੈ ਜਾਂ ਫਿਰ ਧਰਮੀ ਬਨਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਪਰ ਉਹ ਇੱਕ ਚੰਗਾ ਇਨਸਾਨ ਬਨਣ ਤੋਂ ਕੋਹਾ ਦੂਰ ਹੈ । ਜੇਕਰ ਸਾਡੇ ਅੰਦਰ ਇਨਸਾਨੀਅਤ ਨਹੀਂ ਹੋਵੇਗੀ ਤਾਂ ਸਾਡਾ ਧਰਮੀ ਬਨਣਾ ਕਿਸੇ ਕੰਮ ਨਹੀਂ ਕਿਉਂਕਿ ਧਰਮ ਵੀ ਅਸਲ ਦੇ ਵਿੱਚ ਸਾਨੂੰ ਚੰਗਾ ਇਨਸਾਨ ਬਨਾਉਣ ਦੀ ਕੋਸ਼ਿਸ਼ ਕਰਦਾ ਹੈ । ਪਰ ਅਸੀਂ ਧਾਰਮਿਕ ਕੱਟੜਤਾ ਦੇ ਨਾਮ ਉੱਤੇ ਇਨਸਾਨੀਅਤ ਨੂੰ ਮਨਫ਼ੀ ਕਰ ਕੇ ਸਿਰਫ਼ ਕਰਮ ਕਾਂਡ ਤੱਕ ਹੀ ਸੀਮਿਤ ਰਹਿ ਗਏ ਹਾਂ । ਧਰਮ ਦੇ ਨਾਮ ਉੱਤੇ ਦੰਗੇ ਫ਼ਸਾਦ ਕਰਦੇ ਹਾਂ । ਇੱਥੋਂ ਤੱਕ ਕਿ ਧਾਰਮਿਕ ਸਥਾਨਾਂ ਦੇ ਨਾਮ ਉੱਤੇ ਅਤੇ ਧਾਰਮਿਕ ਸਥਾਨਾਂ ਵਿੱਚ ਵੀ ਲੜਾਈ ਝਗੜੇ ਕਰਦੇ ਹਾਂ । ਹਰ ਕੋਈ ਆਪਣੇ ਹੀ ਧਰਮ ਨੂੰ ਵਧੀਆ ਤੇ ਦੂਜੇ ਧਰਮ ਨੂੰ ਮਾੜਾ ਦੱਸਦਾ ਹੈ । ਇੱਥੋਂ ਤੱਕ ਕਿ ਬਹੁਤ ਸਾਰੇ ਧਰਮੀ ਲੋਕ ਵੀ ਚੋਰੀ ਕਰਦੇ ਹਨ, ਝੂਠ ਬੋਲਦੇ ਹਨ, ਆਪਣਾ ਕੰਮ ਸਹੀ ਕਰਨ ਲਈ ਕਿਸੇ ਨੂੰ ਨੁਕਸਾਨ ਪਹੁੰਚਾ ਕੇ ਜਾਂ ਫਿਰ ਧੋਖਾ ਦੇ ਕੇ ਆਪਣਾ ਹੀ ਉੱਲੂ ਸਿੱਧਾ ਕਰਦੇ ਹਨ । ਅਸਲ ਵਿੱਚ ਹਰ ਕੋਈ ਧਰਮ ਦੇ ਅਸਲ ਮਕਸਦ ਨੂੰ ਭੁੱਲ ਕੇ ਸਿਰਫ਼ ਵਿਖਾਵਾ ਕਰਨ ਤੱਕ ਹੀ ਸੀਮਿਤ ਰਹਿ ਗਿਆ ਹੈ । ਧਰਮ ਦਾ ਪ੍ਰਚਾਰ ਕਰਨ ਵਾਲੇ ਵੀ ਇਹ ਸਭ ਨਹੀਂ ਦੱਸਦੇ ਉਹ ਵੀ ਧਰਮ ਦੇ ਨਾਮ ਉੱਤੇ ਸਿਰਫ਼ ਕਰਮ ਕਾਂਡ ਬਾਰੇ ਦੱਸ ਕੇ ਆਪਣੀ ਰੋਜ਼ੀ ਰੋਟੀ ਚਲਾ ਰਹੇ ਹਨ । ਸੋ ਅੰਤ ਵਿੱਚ ਗੱਲ ਇਹ ਨਿਕਲ ਕੇ ਸਾਹਮਣੇ ਆਉਂਦੀ ਹੈ ਕਿ ਸਾਨੂੰ ਧਰਮੀ ਬਨਣ ਤੋਂ ਪਹਿਲਾ ਇੱਕ ਚੰਗੇ ਇਨਸਾਨ ਬਨਣਾ ਚਾਹੀਦਾ ਹੈ ਤਾਂ ਜੋ ਅਸੀਂ ਇੱਕ ਵਧੀਆ ਸਮਾਜ ਦੀ ਸਿਰਜਣਾ ਕਰ ਸਕੀਏ ।
Subscribe to:
Post Comments (Atom)
Good Conversation
Conversation is indeed the most easy teachable for all arts. All you need to do in order need to do To became a good conversatio...
-
"Life is like riding a bicycle to keep your balance you must keep moving" *Albert Einstein* Life is a precious gift...
-
Hardworking is the key of success. Success can be achieved when you try your best in all aspects of everything you do, even if that ...
-
Smile a smile, For when you smile, Another smile, Soon there are, miles and miles of smiles. Smile in pleasure, Smile in j...
No comments:
Post a Comment