Monday, June 7, 2021

ਚੀਖ਼



ਕਦੇ ਸੁਣੀ ਹੈ ਤੂੰ 

ਇਕ ਖਾਮੋਸ਼ ਜਿਹੀ ਚੀਖ਼

 

ਵਗਦੇ ਪਾਣੀਆਂ ਦੀ ਚੀਖ਼ 

ਤੇ ਉੱਚੇ ਮਹਿਲੀਂ ਵਸਦੀਆਂ

ਰਾਣੀਆਂ ਦੀ ਚੀਖ਼

 

ਪਿਘਲ਼ਦੇ ਹੋਏ ਸ਼ੋਖ ਪਹਾੜਾਂ ਦੀ ਚੀਖ਼ 

ਤੇ ਟੁੱਟਦੇ ਹੋਏ ਚਮਕੀਲੇ ਤਾਰਿਆਂ ਦੀ ਚੀਖ਼

 

ਉਜੜੇ ਹੋਏ ਗਰੂਰੀ 

ਐਤਬਾਰਾਂ ਦੀ ਚੀਖ਼ 

ਤੇ ਕਾਲੀਆਂ ਹਨੇਰੀਆਂ ਰਾਤਾਂ ਨੂੰ 

ਕੋਠਿਆਂ ਵਿੱਚ ਛਣਕਦੇ

ਘੁੰਘਰੂਆਂ ਦੀ ਚੀਖ਼

 

ਹਾਂ!

ਤਪਦੀ ਰੁੱਤੇ ਰੇਗਿਸਤਾਨਾਂ ਦੀ ਚੀਖ਼ 

ਤੇ ਢਲਦੇ ਅਰਸ਼ੀਂ

ਡੁਬਦੇ ਸੋਹਣੇ ਸੂਰਜ ਦੀ ਚੀਖ਼

 

ਰੰਗਾਂ ਵਿਚੋਂ ਚਿੱਟੇ ਰੰਗ ਦੀ ਚੀਖ਼

ਤੇ ਰੰਗੀਨੀ 'ਚ ਬੇਰੰਗ ਹੋਏ ਓਸ ਫੁੱਲ ਦੀ ਚੀਖ਼

 

ਦੱਸ ਖਾਂ?

ਕਦੇ ਸੁਣੀ ਹੈ ਤੂੰ ਵੀ ਕੰਨ ਲਾ ਕੇ ….

ਉਹ ਚੀਖ਼ ਜੋ ਮੈਂ ਅਕਸਰ ਸੁਣਦੀ ਹਾਂ..

ਬਿਰਹੋਂ ਦੀ ਰੁੱਤੇ ..

ਪ੍ਰੀਤਮ ਤੋਂ ਮਹਿਰੂਮ ਹੋਈ ਰੂਹ ਦੀ ਚੀਖ਼ ...

ਸਾਂਵਲ ਪਿਆਰੇ ਯਾਰ ਨਾਲ ਮਿਲਣ ਦੀ ਆਸ '

ਉਸ ਪਿਆਰੀ ਯਾਦ ਲਈ , ਗਲਦੀਆਂ ਉਮਰਾਂ ਦੀ ਚੀਖ਼

 

ਕਦੇ ਸੁਣੀ ਹੈ ਤੂੰ ,ਇਕ ਖਾਮੋਸ਼ ਜਿਹੀ ਚੀਖ਼?

ਲਿਖਤ-ਨਿਸ਼ਾ ਸ਼ਰਮਾ

 

No comments:

Post a Comment

Good Conversation

Conversation is indeed the most easy teachable for all arts. All you need to do in order need to do To became a good conversatio...