Monday, September 13, 2021

ਮਾਂ ਦਾ ਪਿਆਰ

ਕਾਲੀਆਂ ਹਨ੍ਹੇਰੀਆਂ ਰਾਤਾਂ ਨੂੰ
ਕਦੀ ਥੱਪ-ਥਪਾ ਕੇ ਮੈਨੂੰ ਸਵਾਉਂਦੀ,
ਕਦੇ ਪਿਆਰ ਨਾਲ ਮੈਨੂੰ ਚੁੰਮਦੀ
ਤੇ ਕਦੇ ਡਾਂਟ ਕੇ ਕੋਲ ਬੁਲਾਉਂਦੀ,
ਕਦੇ ਮੇਰੇ ਅੱਖ ਦੇ ਹੰਝੂ
ਉਹ ਪੱਲੇ ਨਾਲ ਪੂੰਝ ਸੁਕਾਉਂਦੀ,
ਸੁਪਨਿਆਂ ਦੇ ਪੰਘੂੜੇ ਅੰਦਰ
ਹੌਲੀ ਹੌਲੀ ਕਦੇ ਝਲਾਉਂਦੀ,
ਸਾਰਿਆ ਨਾਲੋ ਜਦੋਂ ਮੈਂ,
ਰੁੱਸ ਕੇ ਗੁੱਸੇ ਵਿੱਚ ਸੌਂ ਜਾਂਦਾ,
ਹੋਲੀ ਜਹੀ ਉਹ ਚਾਦਰ ਖਿੱਚ ਕੇ
ਆਪਣੇ ਪੱਲੇ ਵਿਚ ਲੁਕਾਉਂਦੀ
ਮਾਂ ਦੇ ਪਿਆਰ ਤੋਂ ਬਿਨਾਂ ਜੱਗ ਅੰਦਰ,
ਕੋਈ ਵੀ ਸ਼ੈਅ ਨਾ ਮਨ ਨੂੰ ਭਾਉਂਦੀ

 ਵੱਲੋਂ ਜਸਪ੍ਰੀਤ ਕੌਰ

No comments:

Post a Comment

Good Conversation

Conversation is indeed the most easy teachable for all arts. All you need to do in order need to do To became a good conversatio...