Thursday, September 30, 2021

ਮੈਂ ਅਧਿਆਪਕ ਹਾਂ

ਮੈਨੂੰ ਪਤਾ ਹੈ ਕਿ ਮੇਰੀ ਕੋਈ ਸੋਭਾ ਨਹੀ। 
ਸੋਭਾ ਤਾਂ ਗੁੰਬਦ ਅਤੇ ਮਹੱਲਾਂ ਦੀ ਹੁੰਦੀ ਹੈ। 
ਮੈਂ ਤਾਂ ਇਕ ਨੀਂਹ ਹਾਂ
ਨੀਹਾਂ ਤਾਂ ਛੁਪੀਆਂ ਨੇ, ਨੀਹਾਂ ਕਿਹੜਾ ਦਿਖਦੀਆਂ ਹਨ। 
ਪਰ ਇਤਨਾ ਪਤਾ ਹੈ  ਕਿ ਨੀਹਾਂ ਹਨ ਤਾਂ ਮਹੱਲ ਹਨ, ਨੀਹਾਂ ਹਨ ਤਾਂ ਗੁੰਬਦ ਹਨ। 
ਮੈਨੂੰ ਪਤਾ ਹੈ ਕਿ ਮੇਰਾ ਆਪਣਾ ਕੋਈ ਵਜੂਦ ਨਹੀਂ। 
ਵਜੂਦ ਤਾਂ ਫਲ ਦਾ ਹੈ, ਵਜੂਦ ਤਾਂ ਰੁੱਖਾਂ ਦਾ ਹੈ। 
ਮੈਂ ਤਾਂ ਬੀਜ ਹਾਂ 
ਪਰ ਇਤਨਾ ਪਤਾ ਹੈ ਕਿ ਬੀਜ ਹੈ ਤਾਂ ਰੁੱਖ ਹਨ, ਬੀਜ ਹੈ ਤਾਂ ਫਲ ਹਨ। 
ਮੈਨੂੰ ਪਤਾ ਹੈ ਕਿ ਮੈਂ ਲੋਕਾਂ ਦੀ ਚਰਚਾ ' ਚ ਨਹੀਂ, ਕਿਸੇ ਦੀ ਜੁਬਾਨ ਤੇ ਨਹੀ, ਕਿਸੇ ਦੀਆਂ ਗੱਲਾਂ ਚ ਨਹੀ। 
ਗੱਲ ਤਾਂ ਦੀਵੇ ਦੀ ਹੁੰਦੀ ਹੈ, ਚਰਚਾ ਤਾਂ ਚਾਨਣ ਦੀ ਹੁੰਦੀ ਹੈ 
ਮੈਂ ਤਾਂ ' ਜੋਤ ' ਹਾਂ 
ਪਰ ਹਾਂ..... ਜੋਤ ਹੈ ਤਾਂ ਚਾਨਣ ਹੈ, ਜੋਤ ਹੈ ਤਾਂ ਦੀਵਾ ਹੈ 
ਮੈਨੂੰ ਪਤਾ ਹੈ ਕਿ ਮੈਂ ਕਿਸੇ ਦਾ ਪਿਆਰਾ ਨਹੀ। 
ਪਿਆਰ ਤਾਂ ਮਿੱਠੀਆਂ ਗੱਲਾਂ ਨੂੰ ਹੁੰਦਾ ਹੈ। 
ਮੈਨੂੰ ਤਾਂ ਝਿੜਕਣਾ ਵੀ ਪੈਂਦਾ ਹੈ। 
ਪਰ ਹਾਂ......' ਝਿੜਕ ' ਹੈ ਤਾਂ ਕੋਈ ਵਕੀਲ ਬਣਿਆ, ਝਿੜਕ ਹੈ ਤਾਂ ਕੋਈ ਡਾਕਟਰ ਬਣਿਆ, ਝਿੜਕ ਹੈ ਤਾਂ ਕੋਈ ਇੰਜੀਨੀਅਰ ਬਣਿਆ। 
ਪਤਾ ਹੈ ਜੀ ਬਹੁਤੇ ਮੇਰੇ ' ਤੇ ਮਾਣ ਨਹੀਂ ਕਰਦੇ। 
ਮਾਣ ਤਾਂ ਅਫ਼ਸਰਾਂ ਤੇ ਹੁੰਦਾ ਹੈ, ਮਾਣ ਤਾਂ ਫੌਜੀਆਂ ਤੇ ਹੁੰਦਾ ਹੈ ਮਾਣ ਤਾਂ ਡਾਕਟਰਾਂ ਤੇ ਹੁੰਦਾ ਹੈ 
ਪਰ ਮੈਂ ਤਾਂ ਅਧਿਆਪਕ ਹਾਂ। 
ਪਰ ਹਾਂ...... ਅਧਿਆਪਕ ਹੈਂ ਤਾਂ ਡਾਕਟਰ ਹੈ, ਅਧਿਆਪਕ ਹੈ ਤਾਂ ਅਫ਼ਸਰ  ਹੈ। 
😊 ਕੋਈ ਮੇਰੇ ਤੇ ਮਾਣ ਕਰੇ ਜਾਂ ਨਾ ਕਰੇ 
ਪਰ ਮੈਨੂੰ ਆਪਣੇ ਆਪ ਤੇ ਮਾਣ ਹੈ
ਕਿਉਂਕਿ.... 
....... ਮੈਂ ਨੀਂਹ ਹਾਂ 
....... ਮੈਂ ਬੀਜ ਹਾਂ 
...... ਮੈਂ ਮਿੱਠੀ ਝਿੜਕ ਹਾਂ 
....... ਮੈਂ  " ਜੋਤ " ਹਾਂ 
....... ਮੈਂ ਇੱਕ ਅਧਿਆਪਕ ਹਾਂ । 

ਰਾਜਵਿੰਦਰ ਕੌਰ।

No comments:

Post a Comment

Good Conversation

Conversation is indeed the most easy teachable for all arts. All you need to do in order need to do To became a good conversatio...