Tuesday, October 5, 2021

ਮੁੱਲ


 

ਹਾਸਿਆਂ ਦੇ ਮੁੱਲ ਪੈ ਜਾਂਦੇ ਸੱਜਣਾ ,

 ਹੰਝੂਆਂ ਦਾ ਮੁੱਲ ਨਾ ਜਾਨੇ ਕੋਈ ,

 

ਮੁੱਲ ਇਸ਼ਕਾਂ ਦੇ ਪੈ ਜਾਂਦੇ ਸੱਜਣਾਂ ,

ਮੁੱਲ ਜੋਗ ਦਾ ਨਾ ਕਹਿ ਸਕੈ ਕੋਇ ,

 

ਮੁੱਲ ਚੜ੍ਹ ਜਾਂਦੇ ਆਲ੍ਹਣੇ ਪੰਛੀਆਂ ਦੇ,

ਅਸਮਾਨਾਂ ਦਾ ਮੁੱਲ ਨਾ ਜਾਨੇ ਕੋਇ,

 

ਸੁਰਾਂ ਦੇ ਮੁੱਲ ਪੈ ਜਾਂਦੇ ਅਕਸਰ ,

ਹੌਕਿਆਂ ਦਾ ਮੁੱਲ ਨਾ ਪਾਵੇ ਕੋਈ ,

 

ਪੈ ਜਾਂਦੇ ਮੁੱਲ ਹੁਸਣਾਂ ਦੇ ,

ਸੱਜਣਾ ... 

ਸੀਰਤਾਂ ਦਾ  ਮੁੱਲ ਕਿਸੇ ਪਾਸ ਨਾ ਹੋਏ,

 

ਮੁੱਲ ਪੈ ਜਾਂਦੇ ਇਮਾਨਾਂ ਦੇ ਅਕਸਰ .

ਅਮਲਾਂ ਵਾਲਿਆਂ ਦਾ ਮੁੱਲ ਨਾ ਕੋਇ,

 

ਮੁੱਲ ਪੈ ਜਾਂਦੇ ਉਮਰਾਂ ਦੇ … 

ਓ ਸੱਜਣਾ ... 

ਉਮਰੀਂ ਉਡੀਕਾਂ ਦਾ ਮੁੱਲ ਨਾ ਕੋਇ ...

ਉਮਰੀਂ ਉਡੀਕਾਂ ਦਾ ਮੁੱਲ ਨਾ ਕੋਇ ...

                                    

ਲਿਖ਼ਤ- ਨਿਸ਼ਾ ਸ਼ਰਮਾ

No comments:

Post a Comment

Good Conversation

Conversation is indeed the most easy teachable for all arts. All you need to do in order need to do To became a good conversatio...