Sunday, November 7, 2021

ਨੌਜਵਾਨ ਵਰਗ ''ਚ ਵਧ ਰਹੀ ਨਸ਼ੇ ਦੀ ਆਦਤ

ਮੌਜੂਦਾ ਸਮੇਂ ਪੰਜਾਬ ਅੰਦਰ ਬਿਨਾਂ ਕਿਸੇ ਡਰ ਤੋਂ ਪਸਰ ਰਹੇ ਨਸ਼ੇ ਦੇ ਪੈਰ ਇਕ ਗੰਭੀਰ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ। ਇਹਨਾਂ ਪਸਰ ਰਹੇ ਪੈਰਾਂ ਵਿਚ ਸੁੱਕ ਕੇ ਪਿੰਜਰ ਬਣੀਆਂ ਜ਼ਿਆਦਾਤਰ ਨਰੋਈਆਂ ਲੱਤਾਂ ਤਾਂ ਨੌਜਵਾਨ ਵਰਗ ਦੀਆਂ ਹਨ। ਜਿੱਥੇ ਇਹ ਨਸ਼ਈ ਨਸ਼ੇ ਵਿਚ ਗ਼ਲਤਾਨ ਹੋ ਕੇ ਆਪਣੇ ਮਾਂ-ਬਾਪ ਅਤੇ ਰਿਸ਼ਤੇਦਾਰਾਂ ਨੂੰ ਆਰਥਿਕ ਅਤੇ ਮਾਨਸਿਕ ਸੰਕਟ ਵਿਚ ਪਾ ਰਹੇ ਹਨ ਉੱਥੇ ਹੀ ਰੋਜ਼ਾਨਾ ਚੁਣੇ ਹੋਏ ਅੱਡਿਆਂ ਤੇ ਬੈਠ ਕਿਸੇ ਨਵੇਂ ਜੁਰਮ ਨੂੰ ਅੰਜਾਮ ਦੇਣ ਲਈ ਕੀਤੀਆਂ ਜਾਂਦੀਆਂ ਆਪਣੀਆਂ ਬੇਅਰਥ ਮੀਟਿੰਗਾਂ ਦੇ ਜਰੀਏ ਸਮਾਜ ਵੱਲੋਂ ਸੌਖਾਲੇ ਹੀ ਕੀਤੇ ਜਾਣ ਵਾਲੇ ਨਿੱਜੀ ਕੰਮਾਂ ਨੂੰ ਕਰਨ ਵਿਚ ਰੁਕਾਵਟ ਵੀ ਬਣ ਰਹੇ ਹਨ। ਬੇਸ਼ੱਕ ਨਸ਼ਈ ਦਿਸ਼ਾ ਹੀਣ ਹੁੰਦੇ ਹਨ ਪਰੰਤੂ ਰੋਜ਼ਾਨਾਂ ਨਸ਼ੇ ਦੀ ਲੋਰ ਵਿਚ ਰਹਿੰਦੇ ਹੋਏ ਦਿਨ ਰਾਤ ਸਾਥ ਦੇਣ ਵਾਲੀ ਮਾੜੀ ਸੰਗਤ ਕਾਰਨ ਉਹ ਜੁਰਮ ਦੀ ਅਜਿਹੀ ਦਿਸ਼ਾ ਇਖਤਿਆਰ ਕਰਦੇ ਹਨ ਜਿੱਥੋਂ ਮਾਂ-ਬਾਪ ਲਈ ਔਲਾਦ ਨੂੰ ਵਾਪਿਸ ਮੋੜ ਲਿਆਉਣਾ ਬੇਹੱਦ ਮੁਸ਼ਕਿਲ ਹੋ ਜਾਂਦਾ ਹੈ।
ਨਸ਼ਈ ਵਿਅਕਤੀ ਜਨਮਜਾਤ ਤੋਂ ਨਸ਼ਈ ਨਹੀਂ ਹੁੰਦੇ ਇਹ ਇਕ ਸਮਾਜਿਕ ਤਾਣੇ-ਬਾਣੇ ਦੀ ਦੁਰਬਲਤਾ ਹੈ ਕਿ ਇਹਨਾਂ ਸ਼ੂਕਦੇ ਦਰਿਆਵਾਂ ਵਰਗੇ ਨੌਜਵਾਨਾਂ ਦਾ ਸਾਹ ਇਹਨਾਂ ਪੱਥਰ ਵਰਗੇ ਨਸ਼ਿਆਂ ਨਾਲ ਟਕਰਾ ਕੇ ਸੱਤਹੀਣ ਹੋ ਰਿਹਾ ਹੈ।ਹਰ ਇੱਕ ਨਸ਼ਈ ਵਿਅਕਤੀ ਤੇ ਇੱਕ ਦਿਨ ਅਜਿਹਾ ਜ਼ਰੂਰ ਆਉਂਦਾ ਹੈ ਜਦੋਂ ਉਹ ਸਮਾਜਿਕ ਵਰਤਾਰੇ ਅੰਦਰ ਤੇ ਘਰ ਪਰਿਵਾਰ ਅੰਦਰ ਆਪਣੀ ਵਾਪਸੀ ਚਾਹੁੰਦਾ ਹੈ ਪਰ ਨਸ਼ੇ ਦੇ ਆਦਿ ਵਿਅਕਤੀ ਲਈ ਸਮਾਜ ਦੀ ਮੁੱਖ ਧਾਰਾ ਅੰਦਰ ਵਾਪਸ ਆਉਣਾ ਹੀ ਮੁੱਖ ਸਮੱਸਿਆ ਹੈ। ਇਹਨਾਂ ਨਸ਼ਈਆਂ ਵੱਲੋਂ ਕੀਤੇ ਜਾਣ ਵਾਲੇ ਜ਼ਿਆਦਾਤਰ ਜ਼ੁਰਮ ਵੀ ਵਾਸਤਵਿਕ ਤੌਰ ਤੇ ਨਸ਼ੇ ਵਿਚ ਝੂਮਣ ਲਈ ਹੀ ਹੋਂਦ ਵਿਚ ਆਉਂਦੇ ਹਨ ਅਤੇ ਇਹਨਾਂ ਜ਼ੁਰਮਾਂ ਦੀ ਪੁਜ ਲਈ ਨਸ਼ੇ ਤੇ ਨਸ਼ਈ ਨੌਜਵਾਨਾਂ ਦੇ ਨਾਲ ਨਾਲ ਸਮਾਜਿਕ ਅਡੰਬਰ ਵੀ ਕਿਸੇ ਹੱਦ ਤੱਕ ਜਿੰਮੇਵਾਰ ਹੁੰਦਾ ਹੈ ਜਿਸ ਦੇ ਸਿੱਟੇ ਵਜੋਂ ਤੇਜੀ ਨਾਲ ਵਧ ਰਹੀ ਬੇਰੁਜ਼ਗਾਰੀ ਤੇ ਹੋਰ ਸਮਾਜਿਕ ਖ਼ਲਜਗਣ ਨੌਜਵਾਨਾਂ ਅੰਦਰ ਪੁੰਗਰਣ ਵਾਲੀਆਂ ਨੈਤਿਕ ਕਰੂੰਬਲਾਂ ਨੂੰ ਪਹਿਲਾਂ ਹੀ ਨਿਗਲ ਜਾਂਦੇ ਹਨ।

ਚਰਨਜੀਤ ਸਿੰਘ

No comments:

Post a Comment

Good Conversation

Conversation is indeed the most easy teachable for all arts. All you need to do in order need to do To became a good conversatio...