Sunday, August 16, 2020

ਪਹਿਲਾ ਵਰਗਾ ਪੰਜਾਬ: ਪੰਜਾਬੀ ਕਵਿਤਾ

 

ਚਾਟੀ ਦੀ ਲੱਸੀ ਤੇ ਅੱਜ ਮੱਖਣ ਨੂੰ ਜੀਅ ਕਰਦਾ ਏ,

ਪਹਿਲਾਂ ਵਰਗਾ ਪੰਜਾਬ ਦੁਬਾਰਾ ਅੱਜ ਵੀ ਤੱਕਣ ਨੂੰ ਜੀਅ ਕਰਦਾ ਏ,

ਜੀਅ ਕਰਦਾ ਮੈਂ ਪੱਤਾ ਲੈ ਕੇ ਜਾਵਾ ਫਿਰ ਖੇਤਾਂ ਨੂੰ,

ਗਿੱਲੀ ਵੱਟ ਤੇ ਬੋਚ ਬੋਚ ਕੇ ਪੱਬ ਰੱਖਣ ਨੂੰ ਜੀਅ ਕਰਦਾ ਏ,

ਪਹਿਲਾਂ ਵਰਗਾ ਪੰਜਾਬ ਦੁਬਾਰਾ ਅੱਜ ਵੀ ਤੱਕਣ ਨੂੰ ਜੀਅ ਕਰਦਾ ਏ। 

ਬੂਰੀਆ, ਕਾਲੀਆ ਪੰਜ ਸੱਤ ਮੱਝਾਂ ਬੱਝੀਆਂ ਹੋਵਣ ਖੁਰਲੀ ਤੇ,

ਭੱਠੇ ਪਾਵਾਂ, ਪਾਣੀ ਡਾਵਾਂ, ਧਾਰਾਂ ਕੱਢਣ ਨੂੰ ਜੀਅ ਕਰਦਾ ਏ,

ਪਹਿਲਾਂ ਵਰਗਾ ਪੰਜਾਬ ਦੁਬਾਰਾ ਅੱਜ ਵੀ ਤੱਕਣ ਨੂੰ ਜੀਅ ਕਰਦਾ ਏ।

ਦਿਓਰ ਮੇਰੇ ਦਾ ਵਿਆਹ ਹੋਵੇ ਮੈਂ ਘੋੜੀਆਂ ਗਾਉਂਦੀ  ਥੱਕਾਂ ਨਾ

ਨੱਚ ਨੱਚ ਕੇ ਕੱਚਾ ਵਿਹੜਾ ਪੱਟਣ ਨੂੰ ਜੀਅ ਕਰਦਾ ਏ,

ਪਹਿਲਾਂ ਵਰਗਾ ਪੰਜਾਬ ਦੁਬਾਰਾ ਅੱਜ ਵੀ ਤੱਕਣ ਨੂੰ ਜੀਅ ਕਰਦਾ ਏ।

ਵਿੱਚ ਤੰਦੂਰੇਂ ਰੋਟੀ ਲਾਈਏ ਕੱਠੀਆ ਹੋ ਕੇ ਸਖੀਆਂ ਸਭ,

ਮਾਹ ਦੀ ਦਾਲ ਭੜੋਲੀ ਰਿਨ ਕੇ ਚੱਖਣ ਨੂੰ ਜੀਅ ਕਰਦਾ ਏ,

ਪਹਿਲਾਂ ਵਰਗਾ ਪੰਜਾਬ ਦੁਬਾਰਾ ਅੱਜ ਵੀ.............

ਕੱਚੇ ਘਰ ਦੀ ਉੱਚੀ ਡਿਓੜੀ  ਅੱਜ ਵੀ ਚੇਤੇ ਆਉਂਦੀ ਏ,

ਵਿੱਚ ਤਿਞ੍ੰਣ ਚਰਖਾ ਡਾਹ ਕੇ ਕੱਤਣ ਨੂੰ ਜੀਅ ਕਰਦਾ ਏ,

ਪਹਿਲਾਂ ਵਰਗਾ ਪੰਜਾਬ ਦੁਬਾਰਾ ਅੱਜ ਵੀ...........।

ਖੁੱਲੇ ਵਿਹੜੇ ਨਿੰਮ ਦੀ ਛਾਵੇਂ ਬਹਿ ਕੇ ਫੁਲਕਾਰੀ ਕੱਢਾਂ,

ਨਾਲੇ ਭਨਾ ਕੇ  ਦਾਣੇ ਭੱਠੀ ਚੱਬਣ ਨੂੰ ਜੀਅ ਕਰਦਾ ਏ,

ਪਹਿਲਾਂ ਵਰਗਾ ਪੰਜਾਬ ਦੁਬਾਰਾ ਅੱਜ ਵੀ.......।

ਬਚਪਨ ਦੇ ਹੀ ਨਾਲ ਬੀਤ ਗਏ ਰੰਗਲੇ ਦਿਨ ਪੰਜਾਬ ਦੇ ਓਹ, ਮੁੜ ਆਵਣ ਜੇ ਓਹੀਓ ਰੰਗ ਰਚਣ ਨੂੰ ਜੀਅ ਕਰਦਾ ਏ,

ਪਹਿਲਾਂ ਵਰਗਾ ਪੰਜਾਬ ਦੁਬਾਰਾ ਅੱਜ ਵੀ.......।

ਇਸ ਮਿੱਟੀ ਵਿੱਚ ਮਿੱਟੀ ਹੋ ਜਾ  ਮੈਂ ਤਾ ਇਹੀ  ਲੋਚ ਰਹੀ,

ਇਸ ਨੂੰ ਛੱਡ ਕੇ ਹੋਰ ਕਿਤੇ ਨਾ ਵੱਸਣ ਨੂੰ ਜੀਅ ਕਰਦਾ ਏ,

ਪਹਿਲਾਂ ਵਰਗਾ ਪੰਜਾਬ ਦੁਬਾਰਾ ਅੱਜ ਵੀ ਤੱਕਣ ਨੂੰ ਜੀਅ ਕਰਦਾ ਏ।

ਪਹਿਲਾਂ ਵਰਗਾ ਪੰਜਾਬ ਦੁਬਾਰਾ ਅੱਜ ਵੀ ਤੱਕਣ  ਨੂੰ ਜੀਅ ਕਰਦਾ ਏ।।

BY: MS. RAJWINDER KAUR


No comments:

Post a Comment

Good Conversation

Conversation is indeed the most easy teachable for all arts. All you need to do in order need to do To became a good conversatio...