ਸਮਾਂ ਬਹੁਤ ਕੀਮਤੀ ਚੀਜ਼ ਹੈਂ ।ਕੋਈ ਗੁਆਚੀ ਹੋਈ ਚੀਜ਼ ਤਾਂ ਮਿਲ ਸਕਦੀ ਹੈ ਪਰ ਇੱਕ ਵਾਰੀ ਲੰਘਿਆ ਸਮਾ ਕਦੇ ਵਾਪਸ ਨਹੀਂ ਆਉਣਾ ਇਕ ਅਜਿਹੀ ਚੀਜ਼ ਹੈ ਜੋ ਨਾ ਕਦੀ ਰੁਕਦਾ ਹੈ ਨਾ ਥੱਕਦਾ ਹੈ। ਜੋ ਵਿਅਕਤੀ ਸਮੇਂ ਦੀ ਕਦਰ ਨਹੀਂ ਕਰਦਾ ਸਮਾਂ ਵੀ ਉਸ ਦੀ ਕਦਰ ਨਹੀ ਕਰਦਾ। ਸਾਨੂੰ ਆਪਣਾ ਹਰ ਕੰਮ ਸਮੇਂ ਸਿਰ ਕਰਨਾ ਚਾਹੀਦਾ ਹੈ ਕਿਉ ਕੀ ਕਿਹਾ ਜਾਂਦਾ ਹੈ -'ਵੇਲੇ ਦੀ ਨਮਾਜ਼ ਤੇ ਕੁਵੇਲੇ ਦੀਆਂ ਟੱਕਰਾਂ' ਅਰਥਾਤ ਇਕ ਵਾਰ ਲੰਘ ਜਾਵੇ ਤੇ ਬਾਅਦ ਵਿੱਚ ਕੀਤਾ ਕੰਮ ਟੱਕਰਾਂ ਜੋਗਾ ਹੀ ਰਹਿ ਜਾਂਦਾ ਹੈ।
ਪਰ ਸਾਡੇ ਦੇਸ਼ ਵਿੱਚ ਆਮ ਤੌਰ ਤੇ ਸਮਾਂ ਨਸ਼ਟ ਕਰਨਾ ਤੇ ਸਮੇਂ ਦੀ ਸਹੀ ਵਰਤੋਂ ਨਾ ਕਰਨ ਦਾ ਫੈਸ਼ਨ ਹੋ ਗਿਆ ਹੈ ਕਿਉਂਕਿ ਹਰ ਕੋਈ ਇਹ ਆਮ ਕਹਿੰਦਾ ਸੁਣਿਆ ਜਾ ਸਕਦਾ ਹੈ ਕਿ ਮੇਰੇ ਕੋਲ ਸਮਾਂ ਹੀ ਨਹੀਂ ਹੈ ਭਾਵੇਂ ਉਹ ਗੱਪਾਂ ਮਾਰੀ ਜਾਵੇ ਜੇਕਰ ਅਸੀਂ ਸਮੇਂ ਦੀ ਸਹੀ ਵਰਤੋਂ ਨਹੀਂ ਕਰਾਂਗੇ ਤਾਂ ਜਿੰਦਗੀ ਵਿੱਚ ਕੁਝ ਵੀ ਨਹੀਂ ਪਾ ਸਕਾਂਗੇ ਕਿਉਂਕਿ ਅਸੀਂ ਨਾ ਤਾਂ ਸਮੇਂ ਨੂੰ ਰੋਕ ਸਕਦੇ ਹਾਂ ਨਾ ਹੀ ਵਾਪਸ ਲਿਆ ਸਕਦੇ ਹਾਂ । ਇਸ ਲਈ ਸਾਨੂੰ ਸਮੇਂ ਰਹਿੰਦੇ ਹੀ ਚੰਗਾ ਕੰਮ ਕਰ ਕੇ ਆਪਣੇ ਸਮੇਂ ਦਾ ਸਦ ਉਪਯੋਗ ਕਰਨਾ ਚਾਹੀਦਾ ਹੈ:-
ਸਮੇਂ ਦਾ ਪੰਛੀ ਉਡਦਾ ਜਾਵੇ,
ਜੋ ਫ੍ਹੜ ਨਾ ਸਕੇ ਉਹ ਪਛਤਾਵੇ,
ਇਕ ਵਾਰੀ ਲੰਘਿਆ ਵਾਪਸ ਨਾ ਆਵੇ,
ਇਸ ਲਈ ਕੰਮ ਸਮੇਂ ਸਿਰ ਕਰਦੇ ਜਾਵੋ
By: Ms. Gurvinder Kaur
👍👍
ReplyDelete