ਇੱਕ ਦਿਨ ਮਾਂ ਨੂੰ ਬੁਖਾਰ ਹੋ ਗਿਆ
ਰੋਟੀ ਵੱਲੋਂ ਸਾਰਾ ਟੱਬਰ ਭੁੱਖਾਂ ਹੀ ਸੌ ਗਿਆ
ਗੈਂਸ ਤੇ ਚੜੵਾ ਕੇ ਮੈਂ ਦੁੱਧ ਭੁੱਲ ਗਿਆ,
"ਮਾਂ " ਤੇਰੇ ਬਿਨੵਾਂ ਘਰ ਇੱਕ ਦਿਨ 'ਚ ਹੀ ਰੁੱਲ ਗਿਆ
ਸਾਰਾ ਦਿਨ ਕੰਮਾਂ ਵਿੱਚ ਬੀਤ ਹੋਇਆ ਸੀ,
"ਮਾਂ " ਸੱਚ ਦੱਸਾਂ ਮੈਂ ਥੋੜੵਾ ਲੁੱਕ ਕੇ ਵੀ ਰੋਇਆ ਸੀ
ਪਾਣੀ ਵਾਲੀ ਟੈਂਕੀ ਵੀ ਭਰਨੀ ਮੈਂ ਭੁੱਲ ਗਿਆ
"ਮਾਂ" ਤੇਰਾ ਪੁੱਤਰ ਤੇਰੇ ਬਿਨੵਾਂ ਇੱਕ ਦਿਨ ਵਿੱਚ ਹੀ ਰੁੱਲ ਗਿਆ
ਤੈਨੂੰ ਦਵਾਈ ਦੇ ਕੇ ਸੀ ਮੈਂ ਜਦੋਂ ਬਹਿਣ ਲੱਗਿਆਂ
ਰਸੋਈ ਦੀਆਂ ਕੰਧਾਂ ਜੂਠੇ ਭਾਂਡਿਆਂ ਨੂੰ ਸੀ ਕਹਿਣ ਲੱਗਿਆਂ
ਮਜ਼ਦੂਰੀ ਨਾਲੋਂ ਔਖੀ ਮੈਨੂੰ ਰਸੋਈ ਜਾਪੀ ਸੀ
"ਰਸੋਈ" ਸ਼ਬਦ ਦੇ ਅਰਥਾਂ ਦੀ ਮੈਂ ਸਮਝ ਜੋ ਨਾਪੀ ਸੀ
ਖੈਰ! ਥੱਕ ਟੁੱਟ ਕੇ ਰਾਤ ਨੂੰ ਮੈਂ ਸੌਂਇਆ ਸੀ
ਜਦੋਂ ਇੱਕ ਦਿਨ "ਮਾਂ " ਤੈਨੂੰ ਬੁਖਾਰ ਹੋਇਆਂ ਸੀ।
ਜਦੋਂ ਇੱਕ ਦਿਨ "ਮਾਂ" ਤੈਨੂੰ ਬੁਖਾਰ ਹੋਇਆਂ ਸੀ।
ਰਾਜਵਿੰਦਰ ਕੌਰ
No comments:
Post a Comment