ਅਨੁਸ਼ਾਸ਼ਨ ਸ਼ਬਦ ਦੇ ਅਰਥ ਹਨ," ਮਨੁੱਖ ਦੇ ਦਿਮਾਗ ਅਤੇ ਆਚਰਨ ਨੂੰ ਅਜਿਹੀ ਸਿਖਲਾਈ ਦੇਣਾ ਜਿਸ ਨਾਲ ਉਹ ਸਵੈ ਨੂੰ ਕਾਬੂ ਰੱਖਣਾ ਸਿੱਖੇ।"ਅਨੁਸ਼ਾਸਨ ਤੋਂ ਬਿਨਾਂ ਮਨੁੱਖੀ ਜੀਵਨ ਉਸ ਬੇੜੀ ਵਰਗਾ ਹੈ, ਜਿਸ ਦਾ ਕੋਈ ਮਲਾਹ ਨਾ ਹੋਵੇ ਜਾਂ ਉਸ ਚਿੱਠੀ ਵਰਗਾ ਹੈ ,ਜਿਸ ਦੇ ਉਪਰ ਸਿਰਨਾਵਾਂ ਨਾ ਲਿਖਿਆ ਹੋਵੇ। ਇਕ ਅਨੁਸ਼ਾਸਨਹੀਣ ਵਿਅਕਤੀ ਆਪਣੇ ਜੀਵਨ ਵਿੱਚ ਕਦੇ ਵੀ ਸਫਲਤਾ ਪ੍ਰਾਪਤ ਨਹੀਂ ਕਰ ਸਕਦਾ।
ਅਨੁਸ਼ਾਸਨ ਸ਼ਬਦ ਹਰ ਪੱਖੋਂ ਮਨੁੱਖ ਨੂੰ 100% ਕਾਮਯਾਬੀ ਪ੍ਰਦਾਨ ਕਰਦਾ ਹੈ। ਇਸ ਦੇ ਸਾਰੇ ਅੱਖਰ ਮਿਲ ਕੇ100%ਨਤੀਜਾ ਦਿੰਦੇ ਹਨ। ਜਿਵੇਂ:-
D=4
I=9
S=19
C=3
I=9
P=16
L=12
I=9
N=14
E=5
Total=100%
ਅਸਲ ਵਿਚ ਸਾਰਾ ਬ੍ਰਹਿਮੰਡ ਤੇ ਸਾਰੀਆਂ ਕੁਦਰਤੀ ਸ਼ਕਤੀਆਂ ਇਕ ਅਨੁਸ਼ਾਸਨ ਵਿਚ ਬੱਝੀਆਂ ਹੋਈਆਂ ਹਨ।ਸਭ ਤਾਰੇ ਅਤੇ ਗ੍ਰਹਿ ਬੱਝੇ ਨਿਯਮਾਂ ਅਨੁਸਾਰ ਹਰਕਤ ਕਰਦੇ ਹਨ। ਸਾਡੇ ਸਰੀਰ ਦੇ ਅੰਗ ਵੀ ਇਕ ਅਨੁਸ਼ਾਸ਼ਨ ਵਿੱਚ ਬੱਝ ਕੇ ਇਕ ਦੂਜੇ ਦੀ ਸਹਾਇਤਾ ਕਰਦੇ ਹਨ ।ਮਧੂ ਮੱਖੀਆਂ ਤੇ ਕੀੜੀਆਂ ਵੀ ਅਨੁਸ਼ਾਸ਼ਨ ਵਿੱਚ ਰਹਿ ਕੇ ਕੰਮ ਕਰਦੀਆਂ ਹਨ।
ਅੱਜ ਦੇ ਵਿਦਿਆਰਥੀ ਕੱਲ ਦੇ ਆਗੂ ਹਨ ਇਨ੍ਹਾਂ ਵਿੱਚ ਜੇਕਰ ਅਨੁਸ਼ਾਸਨ ਦੀ ਘਾਟ ਰਹੀ ਤਾਂ ਇਹ ਦੇਸ਼ ਦੀ ਭਲਾਈ ਲਈ ਕੁਝ ਨਹੀਂ ਕਰ ਸਕਣਗੇ।ਇਸ ਲਈ ਅਨੁਸ਼ਾਸਨ(Discipline) ਵਿੱਚ ਰਹਿ ਕੇ ਅਸੀਂ ਕਾਮਯਾਬ ਇਨਸਾਨ ਬਣ ਸਕਦੇ ਹਾਂ।
By: Ms. Sandeep Kaur
No comments:
Post a Comment