Wednesday, July 7, 2021

ਸੱਚ

ਜ਼ਿੰਦਗੀ ਲੰਬੀ ਨਹੀਂ ਹੁੰਦੀ ਬਹੁਤੀ ,
ਦੁੱਖ ਲੱਗ ਜਾਵੇ ਤਾਂ ਲੰਬੀ ਲੱਗਦੀ ਐ ,
ਇਹ ਦੁਨੀਆਂ ਮੌਕਾ ਭਾਲੇ ਲੁੱਟਣ ਦਾ , 
ਮੌਕਾ ਮਿਲਦਿਆਂ ਹੀ ਠਗਦੀ ਏ , 
ਗੱਡੀ ਚੜ੍ਹੇ ਅੰਬਰੀਂ ਤਾਂ ਖੁਸ਼ੀ ਮਿਲਦੀ ,
ਬਾਕੀ ਦੁਨੀਆਂ ਅੰਦਰੋਂ ਅੰਦਰੀ ਸੜਦੀ ਏ ,
ਬਹੁਤ ਖੁਸ਼ ਨਸੀਬ ਹੁੰਦੇ ਨੇ ਉਹ ਮਾਪੇ ,  
ਜਿਨ੍ਹਾਂ ਦੀ ਔਲਾਦ ਰੋਕਣ ਤੇ ਖੜ੍ਹਦੀ ਏ,
ਮਾਂ ਦੀ ਰੋਟੀ ਨਾਲ ਹੀ ਭੁੱਖ ਭਿੱਜਦੀ ਏ ,
ਜਿਸ ਮਕਾਨ ਵਿਚ ਨਾ ਹੋਵੇ ਸੁੱਖ ਸ਼ਾਂਤੀ,
ਉਹਦੇ ਅੱਗੇ ਕੁੱਲੀ ਵੀ ਵੱਡੀ ਲੱਗਦੀ ਹੈ  ,
ਫੁੱਲ ਖਿੜਿਆ ਤਾਂ ਲੱਗੇ ਬਹੁਤ ਸੋਹਣਾ , 
ਟੁੱਟ ਜਾਵੇ ਤਾਂ ਪਲਾਂ ਵਿੱਚ ਸੁੱਕ ਜਾਂਦਾ,  
ਮੂੰਹੋਂ ਮਿੱਠਾ ਜਦੋਂ ਦੱਸੇ ਅਸਲੀ ਚਿਹਰਾ , 
ਜਣਾ ਖਣਾ ਵੀ ਉਹਦੇ ਤੇ ਥੁੱਕ ਜਾਂਦਾ ,
ਬੰਦਿਆ ਮਾਣ ਨਾ ਕਰੀਂ ਮਿੱਟੀ ਦੇ ਸਰੀਰ ਦਾ ,
ਇਹਦਾ ਸਫਰ ਸ਼ਮਸ਼ਾਨ ਤੇ ਜਾ ਕੇ ਮੁੱਕ ਜਾਂਦਾ!
    
 Bimaljit Kaur

No comments:

Post a Comment

Good Conversation

Conversation is indeed the most easy teachable for all arts. All you need to do in order need to do To became a good conversatio...