Monday, October 25, 2021

ਪ੍ਰਦੂਸ਼ਿਤ ਹੋ ਰਹੇ ਪਾਣੀ ਦੀ ਰੋਕਥਾਮ ਜ਼ਰੂਰੀ

"ਪਹਿਲਾ ਪਾਣੀ ਜੀਓ ਹੈ ਜਿਤ ਹਰਿਆ ਸਭ ਥਾਇ " 
ਗੁਰਬਾਣੀ ਦੇ ਇਹ ਮਹਾਂਵਾਕ ਬਿਲਕੁਲ ਅਟੱਲ ਹਨ ਕਿ ਪਾਣੀ ਤੋਂ ਬਿਨਾਂ ਜੀਣਾ ਅਸੰਭਵ ਹੈ ਸਵੇਰੇ ਉੱਠਣ ਤੋਂ ਲੈ ਕੇ ਰਾਤ ਸੌਣ ਤਕ ਨਿੱਤ ਦੇ ਹਰ ਕੰਮ ਵਿਚ ਸਾਨੂੰ ਪਾਣੀ ਦੀ ਜ਼ਰੂਰਤ ਹੈ । ਪਾਣੀ ਦੀ ਮਹੱਤਤਾ ਬਾਰੇ ਮਹਾਂਪੁਰਸ਼ਾਂ ਨੇ ਬਿਆਨ ਕੀਤਾ ਹੈ "ਜਲ ਮਿਲਿਆ ਪਰਮੇਸੁਰ ਮਿਲਿਆ " ਪਰ ਅੱਜ ਧਰਤੀ ਹੇਠਲੇ ਪਾਣੀ ਦਾ ਇਸ ਕਦਰ ਪਰ ਦੂਸ਼ਿਤ ਹੋਣਾ ਚਿੰਤਾ ਦਾ ਵਿਸ਼ਾ ਹੈ । ਅੱਜ ਦਾ ਇਨਸਾਨ ਆਪਣੇ ਸਵਾਰਥ ਵਿਚ ਏਨਾ ਅੰਨ੍ਹਾ ਹੋ ਗਿਆ ਹੈ ਕਿ ਪਾਣੀ ਜਿਹੀ ਪਵਿੱਤਰ ਤੇ ਵੱਡਮੁੱਲੀ ਦਾਤ ਨੂੰ ਪ੍ਰਦੂਸ਼ਿਤ ਕਰਨ ਤੋਂ ਜ਼ਰਾ ਵੀ ਨਹੀਂ ਗੁਰੇਜ਼ ਕਰ ਤਾ ਸ਼ਹਿਰਾਂ ਦੇ ਸੀਵਰੇਜ ਦਾ ਸਮੁੱਚਾ ਗੰਧ  ਨਦੀਆਂ, ਨਾਲਿਆਂ, ਦਰਿਆਵਾਂ ਅਤੇ ਸਮੁੰਦਰਾਂ ਵਿੱਚ ਸੁੱਟਿਆ ਜਾ ਰਿਹਾ ਹੈ।  ਜੋ ਅੰਤ ਸਮੁੰਦਰ ਵਿਚ ਜਾ ਮਿਲਦਾ ਹੈ। ਕਾਰਖਾਨਿਆਂ ਦੇ ਇਸ ਨਿਕਾਸ ਵਿੱਚ ਆਰਸੈਨਿਕ, ਕੈਡਮੀਅਮ, ਸਿੱਕਾ, ਧਾਰਾ ਅਤੇ ਸਾਇਨਾਈਡ ਆਦਿ ਜ਼ਹਿਰਾਂ ਘੁਲੀਆਂ ਰਹਿੰਦੀਆਂ ਹਨ।  ਖੇਤਾਂ ਵਿਚ ਪਾਈਆਂ ਜਾਂਦੀਆਂ ਖਾਦਾਂ ਅਤੇ ਜ਼ਹਿਰੀਲੀਆਂ ਦਵਾਈਆਂ ਦਾ ਛਿੜਕਾਅ ਧਰਤੀ ਹੇਠਾਂ ਪਾਣੀ ਵਿੱਚ ਜਾ ਕੇ ਮਿਲ ਰਿਹਾ ਹੈ ਪਰਮਾਣੂ ਤਜਰਬਿਆਂ ਸਮੇਂ ਛੱਡਿਆ ਜਾਂਦਾ ਰੇਡੀਓ ਐਕਟਿਵ ਕਚਰਾ ਵੀ ਬੁਰੀ ਤਰ੍ਹਾਂ ਖ਼ਰਾਬ ਕਰ ਰਿਹਾ ਹੈ । ਪਾਣੀ ਦੇ ਇਸ  ਗੰਧਲੇਪਨ ਨੇ ਬਹੁਤ ਸਾਰੀਆਂ ਆਮ ਬੀਮਾਰੀਆਂ ਜ਼ੁਕਾਮ, ਖੰਘ, ਦਮਾ, ਪੇਟ ਦੀਆਂ ਬਿਮਾਰੀਆਂ, ਚਮੜੀ ਦੀਆਂ ਬਿਮਾਰੀਆਂ, ਟਾਈਫਾਈਡ, ਮਲੇਰੀਆ, ਡੇਂਗੂ ਆਦਿ ਨੂੰ ਵਧਾਇਆ ਹੈ ਓਥੇ ਮਨੁੱਖ ਦੀ ਸਮੁੱਚੀ ਹੋਂਦ ਨੂੰ ਖ਼ਤਰੇ ਵਿੱਚ ਪਾ ਦਿੱਤਾ ਹੈ। 

 ਰੋਕਥਾਮ 

ਪਾਣੀ ਦੇ ਇਸ ਤਰ੍ਹਾਂ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਸਰਕਾਰ ਨੂੰ ਸਖ਼ਤ ਕਾਨੂੰਨ ਬਣਾਉਣ ਦੀ ਲੋੜ ਹੈ ਤੇ ਜੋ ਕਾਨੂੰਨ ਪਹਿਲਾਂ ਬਣ ਚੁੱਕੇ ਹਨ ਉਨ੍ਹਾਂ ਨੂੰ ਸਖ਼ਤੀ ਨਾਲ ਲਾਗੂ ਕਰਨ ਦੀ ਲੋਡ਼ ਹੈ । ਕਾਰਖਾਨਿਆਂ ਦੇ ਜ਼ਹਿਰੀਲੇ ਪਾਣੀ ਨੂੰ ਫਿਲਟਰ ਕਰਕੇ ਦਰਿਆਵਾਂ ਵਿੱਚ ਸੁੱਟਿਆ ਜਾਵੇ। ਇਸ ਤੋਂ ਇਲਾਵਾ ਆਮ ਲੋਕਾਂ  ਤੇ ਸਮਾਜਿਕ ਜਥੇਬੰਦੀਆਂ ਨੂੰ ਅੱਗੇ ਆ ਕੇ ਕੁਝ ਕਰਨ ਦੀ ਲੋੜ ਹੈ ਜਿਵੇਂ ਕਿ ਮਹਾਨ ਸ਼ਖ਼ਸੀਅਤ ਸੰਤ ਬਲਬੀਰ ਸਿੰਘ ਜੀ ਸੀਚੇਵਾਲ ਅੱਗੇ ਆ ਕੇ ਪਾਣੀ ਨੂੰ ਸਾਫ ਕਰਾਉਣ ਲਈ ਬਹੁਤ ਹੀ ਸ਼ਲਾਘਾਯੋਗ ਕਦਮ ਚੁੱਕ ਰਹੇ ਹਨ । ਇਸੇ ਤਰ੍ਹਾਂ ਹਰ ਸਮਾਜਿਕ ਜਥੇਬੰਦੀ ਨੂੰ ਇਸ ਤਰ੍ਹਾਂ ਦੇ ਕਦਮ ਚੁੱਕ ਕੇ ਪਾਣੀ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣਾ ਚਾਹੀਦਾ ਹੈ ਤਾਂ ਜੋ ਮਨੁੱਖੀ ਜੀਵਾਂ ਦੀ ਧਰਤੀ ਉੱਪਰ ਹੋਂਦ ਕਾਇਮ ਰੱਖੀ ਜਾ ਸਕੇ । 
 ਅਮਨਪ੍ਰੀਤ ਕੌਰ

No comments:

Post a Comment

Good Conversation

Conversation is indeed the most easy teachable for all arts. All you need to do in order need to do To became a good conversatio...