ਤੁਹਾਨੂੰ ਜਨਮ ਦਿੰਦੇ ਹਨ ਮਾਤਾ ਪਿਤਾ
ਪਰ ਜੀਵਨ ਜੀਣ ਦੀ ਸਮਝ ਅਧਿਆਪਕ ਸਮਝਾਉਂਦੇ ਨੇ।
ਨੰਨੇ-ਨੰਨੇ ਹੱਥਾਂ ਵਿੱਚ ਪੈਨਸਿਲਾਂ ਫੜਾ ਕੇ।
ਉਹੀ ਪੂਰੀ ਲਗਨ ਨਾਲ ਤੁਹਾਨੂੰ ਪੜਾਉਂਦੇ ਨੇ।
ਸਕੂਲ ਤੋਂ ਬਾਅਦ ਕਾਲਜ ਤੱਕ ਜਦ ਸਾਥ ਹੈ ਅਧਿਆਪਕ ਦਾ ਭਰਪੂਰ ਮਿਲਦਾ।
ਮਿਹਨਤ ਬੱਚਿਆਂ ਦੀ ਤਾ ਲਗਨ ਅਧਿਆਪਕ ਦੀ ਜਦ ਹੁੰਦੀ ਹੈ ਇਕੱਠੀ ਤਾਂ ਫਲ ਹੈ ਜ਼ਰੂਰ ਮਿਲਦਾ,
ਕਦੀ ਝਿੜਕ ਦੇ ਕੇ ਤੇ ਕਦੀ ਪਿਆਰ ਨਾਲ, ਉਹ ਆਪਣੀ ਗੱਲ ਸਮਝਾਉਂਦੇ ਨੇ।
ਅਧਿਆਪਕ ਤਾਂ ਹੁੰਦੇ ਨੇ ਬੱਚਿਆਂ ਦੇ ਦੂਜੇ ਮਾਤਾ-ਪਿਤਾ
ਪਰ ਉਹ ਫਰਜ਼ ਜਨਮ ਦੇਣ ਵਾਲੇ
ਮਾਤਾ-ਪਿਤਾ ਜਿੰਨਾ ਹੀ ਨਿਭਾਉਂਦੇ ਨੇ।
ਪਰ ਉਹ ਫਰਜ਼ ਜਨਮ ਦੇਣ ਵਾਲੇ ਮਾਤਾ-ਪਿਤਾ ਜਿੰਨਾ ਹੀ ਨਿਭਾਉਂਦੇ ਨੇ।
ਵੱਲੋਂ: ਮਾਨਸੀ ਸ਼ਰਮਾ
No comments:
Post a Comment