ਕੀ ਆਖਾਂ ਰੁਖ ਕੀ ਹੁੰਦੇ ਨੇ,
ਹਰ ਰਿਸ਼ਤਾ ਹੀ ਵਿਚੋਂ ਝਲਕੇ।
ਜੇ ਦਿਲ ਕਰੇ ਇਨ੍ਹਾਂ ਨੂੰ ਪਿਆਰ ਦੇ ਦੇਵਾਂ,
ਤਾਂ ਪੁੱਤ ਵਾਂਗ ਇਹ ਲੱਗਦੇ।
ਜੇ ਦਿਲ ਕਰੇ ਇਹਨਾਂ ਦੀ ਛਾਂ ਲੈ ਲਵਾਂ,
ਤਾਂ ਮਾਂ ਵਾਂਗ ਇਹ ਲੱਗਦੇ।
ਜੇ ਦਿਲ ਕਰੇ ਇਨ੍ਹਾਂ ਦੇ ਸਾਹਵੇਂ,
ਤ੍ਰਿੰਝਣਾਂ, ਤੀਆਂ ਸੱਜਣ।
ਤਾਂ ਨੂੰਹਾਂ ,ਧੀਆਂ ਵਾਂਗ ਇਹ ਲੱਗਣ।
ਬੋਹੜ ਤੇ ਪਿੱਪਲ ਦੀ ਛਾਵੇਂ ਬੈਠਾਂ,
ਤਾਂ ਦਾਦੇ- ਨਾਨੇ ਲੱਗਦੇ ਨੇ
ਕੀ ਆਖਾਂ ਰੁੱਖ ਕੀ ਹੁੰਦੇ ਨੇ
ਹਰ ਰਿਸ਼ਤਾ ਹੀ ਵਿਚ ਝਲਕੇ।
ਕੁਝ ਰੁੱਖ ਜਦ ਵੀ ਮਿਲ ਕੇ ਝੂਮਣ,
ਤਾਂ ਦਿਲ ਕਰੇ ਰੁੱਖਾਂ ਦੀ ਜੂਨੇ ਆਵਾਂ!
ਕੁਝ ਰੁੱਖ ਲਗਦੇ ਪੋਤੇ-ਪੋਤੀਆਂ ਵਰਗੇ,
ਮੋਢੇ ਚੁੱਕ ਖਿਡਾਵਾਂ!
ਪਰ ਸਭ ਰੁੱਖਾਂ ਦੇ ਸਾਵੇ ਪੱਤਰ
ਮਾਨੋ ਚੀਖ ਕੇ ਕਹਿੰਦੇ
ਕੱਟਿਓ ਨਾ ਸਾਨੂੰ!
ਉਜਾੜਿਓ ਨਾ ਸਾਨੂੰ!
ਕਾਹੇ ਜੋਗੇ ਨਾ ਰਹਿ ਜਾਓਗੇ।
ਦੁਨੀਆਂ ਦੇ ਸਾਰੇ ਰਿਸ਼ਤਿਆਂ ਤੋਂ
ਤੁਸੀਂ ਵਾਂਝੇ ਰਹਿ ਜਾਓਗੇ।
ਵੱਲੋਂ- ਨਵਪ੍ਰੀਤ ਕੌਰ ਸੰਧੂ

No comments:
Post a Comment