Tuesday, June 8, 2021

ਕਿਤਾਬ


ਪਰੀ ਕਹਾਣੀਆਂ ਦੇ ਅਨੋਖੇ ਪੰਛੀਆਂ ਵਾਂਗ ਕਿਤਾਬਾਂ ਮੈਨੂੰ ਗੀਤ ਸੁਣਾਉਂਦੀਆਂ ਸਨ ਅਤੇ ਮੇਰੇ ਨਾਲ ਅਜਿਹੀ ਭਾਸ਼ਾ ਵਿੱਚ ਵਿਵਹਾਰ ਕਰਦੀਆਂ ਸਨ ਜਿਵੇਂ ਕਿਸੇ ਕੈਦੀ ਨਾਲ ਕੀਤਾ ਜਾਂਦਾ ਹੈ। ਕਿਤਾਬਾਂ ਜਿੰਦਗੀ ਦੀ ਅਮੀਰੀ ਅਤੇ ਵੰਨ- ਸੁਵੰਨਤਾ ਦੇ ਗੀਤ ਗਾਉਂਦੀਆਂ ਸਨ , ਇਨਸਾਨ ਦੀ ਚੰਗਿਆਈ ਤੇ ਖੂਬਸੂਰਤੀ ਪ੍ਰਤੀ ਤਾਂਘ ਵਿਚਲੀ ਦਲੇਰੀ ਦੇ ਗੀਤ ਗਾਉਂਦੀਆਂ ਸਨ। ਜਿੰਨਾਂ ਜਿਆਦਾ ਮੈਂ ਪੜਦਾ ਮੇਰਾ ਦਿਲ ਉਨਾਂ ਹੀ ਸਿਹਤਮੰਦ ਅਤੇ ਸੁਹਾਵਣੇ ਉਤਸ਼ਾਹ ਨਾਲ ਭਰ ਜਾਂਦਾ। ਹੌਲੀ - ਹੌਲੀ ਮੈਂ ਠਰੰਮੇ ਵਾਲਾ ਹੁੰਦਾ ਗਿਆ , ਮੇਰਾ ਆਤਮ - ਵਿਸ਼ਵਾਸ਼ ਵਿਕਸਤ ਹੁੰਦਾ ਗਿਆ, ਮੇਰਾ ਕੰਮ ਤਰੱਕੀ ਕਰਦਾ ਗਿਆ ਅਤੇ ਮੈਂ ਜਿੰਦਗੀ ਦੀਆਂ ਅਣਗਿਣਤ ਠੋਕਰਾਂ ਵੱਲ ਧਿਆਨ ਦੇਣਾ ਬਿਲਕੁਲ ਘਟਾ ਦਿੱਤਾ। ਹਰ ਕਿਤਾਬ ਮੇਰੇ ਲਈ ਉਸ ਪੌੜੀ ਦਾ ਇੱਕ ਡੰਡਾ ਸੀ ਜੋ ਮੈਨੂੰ ਪਸ਼ੂਪੁਣੇ ਤੋਂ ਮਨੁੱਖਤਾ ਵੱਲ ਲਿਜਾ ਰਹੀ ਸੀ , ਚੰਗੇਰੇ ਜੀਵਨ ਦੀ ਸਮਝ ਅਤੇ ਇਸ ਜੀਵਨ ਲਈ ਪਿਆਸ ਵੱਲ ਲਿਜਾ ਰਹੀ ਸੀ।
           ਜਦੋਂ ਵੀ ਮੈਂ ਆਪਣੇ ਹੱਥ ਵਿੱਚ ਕੋਈ ਨਵੀਂ ਕਿਤਾਬ ਫੜਦਾ ਹਾਂ, ਛਾਪੇਖਾਨੇ ਵਿੱਚ ਤਿਆਰ ਕੀਤੀ ਟਾਈਪ-ਸੈੱਟਰ ਦੀ ਕੋਈ ਚੀਜ਼, ਜਿਹੜਾ ਇੱਕ ਪ੍ਰਕਾਰ ਦਾ ਨਾਇਕ ਹੁੰਦਾ ਹੈ ਅਤੇ ਆਪਣੇ ਵਰਗੇ ਹੀ ਕਿਸੇ ਹੋਰ ਨਾਇਕ ਦੀ ਬਣਾਈ ਹੋਈ ਮਸ਼ੀਨ ਦੀ ਸਹਾਇਤਾ ਨਾਲ਼ ਆਪਣਾ ਕੰਮ ਕਰਦਾ ਹੈ, ਤਾਂ ਮੈਨੂੰ ਮਹਿਸੂਸ ਹੁੰਦਾ ਹੈ ਕਿ ਜਿਉਂਦੀ-ਜਾਗਦੀ, ਅਦਭੁੱਤ ਅਤੇ ਮੇਰੇ ਨਾਲ਼ ਗੱਲਾਂ ਕਰ ਸਕਣ ਵਾਲ਼ੀ ਕੋਈ ਚੀਜ਼ ਮੇਰੀ ਜ਼ਿੰਦਗੀ ਵਿੱਚ ਦਾਖਲ ਹੋ ਗਈ ਹੈ । ਮਨੁੱਖ ਦੁਆਰਾ ਖੁਦ ਆਪਣੇ ਲਈ ਲਿਖੀ ਵਸੀਅਤ, ਉਸ ਮਨੁੱਖ ਲਈ ਜੋ ਇਸ ਲਈ ਦੁਨੀਆਂ ਦੀ ਹਰ ਚੀਜ਼ ਨਾਲ਼ੋਂ ਜ਼ਿਆਦਾ ਗੁੰਝਲਦਾਰ ਹੈ, ਸਭ ਤੋਂ ਵੱਧ ਰਹੱਸਮਈ ਅਤੇ ਸਭ ਤੋਂ ਜ਼ਿਆਦਾ ਪਿਆਰ ਦੇ ਲਾਇਕ ਹੈ — ਮਨੁੱਖ — ਜਿਸਦੀ ਕਿਰਤ ਅਤੇ ਕਲਪਨਾ ਨੇ ਦੁਨੀਆ ਦੀ ਹਰ ਉਸ ਚੀਜ਼ ਦੀ ਸਿਰਜਣਾ ਕੀਤੀ ਹੈ ਜੋ ਜਾਹੋ-ਜਲਾਲ ਅਤੇ ਖੂਬਸੂਰਤੀ ਨਾਲ਼ ਭਰਪੂਰ ਹੈ।

ਉਪਕਾਰ ਸਿੰਘ 

1 comment:

Good Conversation

Conversation is indeed the most easy teachable for all arts. All you need to do in order need to do To became a good conversatio...